ਰੱਖੜੀ ਦਾ ਤਿਉਹਾਰ
ਜਾਣ-ਪਛਾਣ:- ਇਹ ਭੈਣਾਂ-ਭਰਾਵਾਂ ਦੇ ਵਿੱਚ ਬਿਨਾਂ ਸ਼ਰਤ ਪਿਆਰ ਅਤੇ ਵਿਸ਼ਵਾਸ ਦਾ ਤਿਉਹਾਰ ਹੈ। ਇਸਨੂੰ ਭਾਰਤ ਦੇ ਵੱਖ - ਵੱਖ ਥਾਵਾਂ ਤੇ ਰਕਸ਼ਾ ਬੰਧਨ, ਰੱਖੜੀ, ਰੱਖੜੀ ਪੁੰਨਿਆ, ਕਜਰੀ ਪੁੰਨਿਆ, ਆਦਿ ਦੇ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਭਰਾਵਾਂ ਅਤੇ ਭੈਣਾਂ ਦੀ ਖੁਸ਼ੀ ਅਤੇ ਭਾਵਨਾਵਾਂ ਦਾ ਤਿਉਹਾਰ ਹੈ। ਇਹ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਲਈ ਬੜੇ ਚਾਅ ਨਾਲ ਰੱਖੜੀ ਖਰੀਦਦੀਆਂ ਹਨ ਅਤੇ ਭਰਾ ਵੀ ਆਪਣੀਆਂ ਭੈਣਾਂ ਲਈ ਪਿਆਰ ਨਾਲ ਤੋਹਫ਼ੇ ਖਰੀਦਦੇ ਹਨ।
ਇੱਕ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੋਈ
ਅਰਥ ਅਤੇ ਮਹੱਤਤਾ:- ਰੱਖੜੀ ਸੁਰੱਖਿਆ ਦੇ ਇੱਕ ਬੰਧਨ ਨੂੰ ਦਰਸਾਉਂਦੀ ਹੈ। ਇਹ ਇੱਕ ਕੁੜੀ ਅਤੇ ਮੁੰਡੇ ਦੇ ਵਿੱਚ ਭਰਾ ਅਤੇ ਭੈਣ ਦੇ ਰੂਪ ਵਿੱਚ
ਇੱਕ ਬਹੁਤ ਹੀ ਪਵਿੱਤਰ ਬੰਧਨ ਹੈ, ਜਿਸ ਵਿੱਚ ਭੈਣਾਂ ਆਪਣੇ ਭਰਾਵਾਂ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਆਰਤੀ
ਕਰਦੀਆਂ ਹਨ ਅਤੇ ਓਹਨਾਂ ਦੀ ਲੰਮੀ ਉਮਰ ਦੀ ਅਰਦਾਸ ਕਰਦੀਆਂ ਹਨ, ਅਤੇ ਫਿਰ ਬਾਦ ਵਿੱਚ ਉਨ੍ਹਾਂ ਦੇ ਸੱਜੇ ਹੱਥ ਉੱਤੇ
ਇੱਕ ਸਜਾਵਟੀ ਧਾਗਾ (ਜਿਸਨੂੰ ਰੱਖੜੀ ਕਿਹਾ ਜਾਂਦਾ ਹੈ) ਬੰਨ੍ਹਦੀਆਂ ਹਨ। ਅਤੇ ਬਦਲੇ ਵਿੱਚ ਭਰਾ ਸਦਾ ਲਈ ਉਸਦੀ ਇੱਜ਼ਤ ਅਤੇ ਸੁਰੱਖਿਆ ਦਾ ਵਾਅਦਾ
ਕਰਦੇ ਹਨ। ਇਸ
ਤਰ੍ਹਾਂ,
ਇਹ ਸੁਰੱਖਿਆ ਦੀ ਇੱਕ ਗੰਢ ਹੈ, ਜਿਸ
ਵਿੱਚ ਪਿਆਰ, ਵਿਸ਼ਵਾਸ, ਸਤਿਕਾਰ ਅਤੇ ਸੁਰੱਖਿਆ ਦਾ ਪਵਿੱਤਰ ਸੰਬੰਧ ਬਣਾਉਣ ਦੀ ਰੂਹਾਨੀ ਸ਼ਕਤੀ
ਹੈ। ਇਹ ਇੱਕ ਭਰਾ ਨੂੰ
ਜ਼ਿੰਮੇਵਾਰ ਬਣਾਉਂਦੀ ਹੈ ਕਿ ਉਹ ਆਪਣੀ ਭੈਣ ਨੂੰ ਹਰ ਹਾਲਤ ਵਿੱਚ ਖੁਸ਼ ਅਤੇ ਸੁਰੱਖਿਅਤ ਬਣਾਉਣ ਲਈ
ਹਰ ਸੰਭਵ ਕੋਸ਼ਿਸ਼ ਕਰੇ। ਅਤੇ ਇਹ
ਜ਼ਿੰਮੇਵਾਰੀ ਭੈਣਾਂ ਲਈ ਵੀ ਬਰਾਬਰ ਦੀ ਹੈ ਕਿ ਉਹ ਆਪਣੇ ਭਰਾ ਦੀ ਹਰ ਤਰੀਕੇ ਨਾਲ ਸਹਾਇਤਾ ਕਰਨ। ਇਸ ਤਰ੍ਹਾਂ, ਇਹ ਭਰਾ ਅਤੇ ਭੈਣ ਦੋਵਾਂ ਦੇ ਇੱਕ ਦੂਜੇ ਲਈ ਵਾਅਦਿਆਂ ਦਾ ਤਿਉਹਾਰ ਹੈ।
ਰੱਖੜੀ |
ਤਿਉਹਾਰ ਦੀ ਤਾਰੀਖ:- ਇਹ ਇੱਕ ਹਿੰਦੂ ਤਿਉਹਾਰ ਹੈ। ਇਸ ਲਈ ਇਹ ਹਰ ਸਾਲ ਹਿੰਦੂ ਕੈਲੰਡਰ ਦੇ ਅਨੁਸਾਰ ਸੌਣ (ਸਾਵਣ) ਦੇ
ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਇਹ 22.08.2021
ਨੂੰ ਮਨਾਇਆ ਜਾ ਰਿਹਾ ਹੈ। ਅਗਲੇ ਪੰਜ ਸਾਲਾਂ ਵਿੱਚ ਰੱਖੜੀ ਦੇ ਤਿਉਹਾਰ ਨੂੰ ਮਨਾਉਣ ਲਈ ਤਰੀਕਾਂ
ਦੀ ਸੂਚੀ ਹੇਠਾਂ ਦਿੱਤੀ ਗਈ ਹੈ:-
ਸਾਲ |
ਦਿਨ |
ਮਿੱਤੀ |
2022 |
ਵੀਰਵਾਰ |
11 ਅਗਸਤ |
2023 |
ਬੁੱਧਵਾਰ |
30 ਅਗਸਤ |
2024 |
ਸੋਮਵਾਰ |
19 ਅਗਸਤ |
2025 |
ਸ਼ਨੀਵਾਰ |
09 ਅਗਸਤ |
2026 |
ਸ਼ੁੱਕਰਵਾਰ |
28 ਅਗਸਤ |
ਰੱਖੜੀ ਬੰਨ੍ਹਣ ਦਾ ਸਮਾਂ:- ਇਹ ਪੂਰੇ ਦਿਨ ਦਾ ਤਿਉਹਾਰ ਹੈ। ਇਸ ਲਈ ਰੱਖੜੀ ਦਿਨ ਦੇ ਕਿਸੇ ਵੀ ਸਮੇਂ ਬੰਨ੍ਹੀ ਜਾ ਸਕਦੀ ਹੈ। ਪਰ ਹਿੰਦੂ ਕੈਲੰਡਰ ਦੇ
ਅਨੁਸਾਰ,
ਇਸ ਸਾਲ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਸਵੇਰੇ 5.45
ਤੋਂ ਸ਼ਾਮ 6.05 ਦੇ ਵਿਚਕਾਰ ਹੈ।
ਇਤਿਹਾਸ:- ਰੱਖੜੀ ਦਾ ਇੱਕ ਲੰਮਾ ਇਤਿਹਾਸ ਹੈ। ਰੱਖੜੀ ਦੇ ਤਿਉਹਾਰ ਦੀ ਉਤਪਤੀ ਬਾਰੇ ਬਹੁਤ ਸਾਰੀਆਂ ਵੱਖਰੀਆਂ
ਮਾਨਤਾਵਾਂ ਜਾਂ ਕਹਾਣੀਆਂ ਜਾਂ ਮਿਥਿਹਾਸ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਬਹੁਤ ਪੁਰਾਣੀ ਪਰੰਪਰਾ ਹੈ ਅਤੇ ਰਾਜਿਆਂ
- ਮਹਾਰਾਜਿਆਂ ਦੇ ਯੁੱਗਾਂ ਤੋਂ ਮਨਾਈ ਜਾਂਦੀ ਹੈ। ਲੜਾਈਆਂ/ਜੰਗ ਦੇ ਦੌਰਾਨ, ਪਿੰਡ ਦੀਆਂ ਔਰਤਾਂ ਦੁਆਰਾ ਰਾਜੇ ਦੇ ਸਿਪਾਹੀਆਂ ਦੇ ਗੁੱਟ ਨਾਲ ਇਸ ਸੋਚ
ਨਾਲ ਇੱਕ ਧਾਗਾ ਬੰਨ੍ਹਿਆ ਜਾਂਦਾ ਸੀ ਕਿ ਇਹ ਧਾਗਾ ਉਹਨਾਂ ਦੀ ਸੁਰੱਖਿਆ ਕਰੇਗਾ। ਸਮੇਂ ਦੇ ਬੀਤਣ
ਦੇ ਨਾਲ ਇਹ ਇੱਕ ਤਿਉਹਾਰ ਬਣ ਗਿਆ ਅਤੇ ਇਹ ਧਾਗਾ ਹੁਣ ਇੱਕ ਸਜਾਵਟੀ ਧਾਗੇ ਵਿੱਚ ਬਦਲ ਗਿਆ ਜਿਸਨੂੰ
ਰੱਖੜੀ ਕਿਹਾ ਜਾਂਦਾ ਹੈ। ਰੱਖੜੀ ਦੇ ਇਤਿਹਾਸ ਬਾਰੇ ਕੋਈ ਲਿਖਤੀ ਸਬੂਤ ਨਹੀਂ ਹਨ ਪਰ ਇਸ ਨਾਲ
ਸੰਬਧਿਤ ਕੁਝ ਆਮ ਕਹਾਣੀਆਂ ਹੇਠਾਂ ਦਿੱਤੀਆਂ ਗਈਆਂ ਹਨ (ਇਨ੍ਹਾਂ ਕਹਾਣੀਆਂ ਲਈ ਵੱਖੋ ਵੱਖਰੇ
ਇਤਿਹਾਸਕਾਰਾਂ ਦੀ ਵੱਖੋ ਵੱਖ ਰਾਏ ਹੋ ਸਕਦੀ ਹੈ):-
(1) ਭਗਵਾਨ ਕ੍ਰਿਸ਼ਨ ਅਤੇ ਦਰੌਪਦੀ:- ਇੱਕ ਵਿਸ਼ਵਾਸ ਦੇ ਅਨੁਸਾਰ, ਇਸ ਦੀਆਂ ਜੜ੍ਹਾਂ ਇੱਕ ਪ੍ਰਾਚੀਨ ਭਾਰਤੀ ਮਹਾਂਕਾਵਿ 'ਮਹਾਭਾਰਤ' ਨਾਲ ਸੰਬੰਧਿਤ ਹਨ। ਇਸਦੇ
ਅਨੁਸਾਰ,
ਸ਼੍ਰੀ ਕ੍ਰਿਸ਼ਨ ਅਤੇ ਇੱਕ ਦੁਸ਼ਟ ਰਾਜਾ ਸ਼ਿਸ਼ੂਪਾਲ ਦੇ ਵਿੱਚ ਯੁੱਧ
ਦੇ ਦੌਰਾਨ,
ਜਦੋਂ ਸ਼੍ਰੀ ਕ੍ਰਿਸ਼ਨ ਨੇ ਰਾਜਾ ਸ਼ਿਸ਼ੂਪਾਲ ਨੂੰ ਆਪਣੇ ਸੁਦਰਸ਼ਨ
ਚੱਕਰ ਨਾਲ ਮਾਰਿਆ, ਤਾਂ ਭਗਵਾਨ
ਸ਼੍ਰੀ ਕ੍ਰਿਸ਼ਨ ਨੂੰ ਵੀ ਆਪਣੇ ਹੀ ਸੁਦਰਸ਼ਨ ਚੱਕਰ ਦੁਆਰਾ ਉਂਗਲੀ ਉੱਤੇ ਸੱਟ ਲੱਗ ਗਈ।
ਇਹ ਵੇਖ ਕੇ, ਦ੍ਰੌਪਦੀ ਸ਼੍ਰੀ ਕ੍ਰਿਸ਼ਨ ਦੇ ਕੋਲ ਆਈ ਅਤੇ ਉਸਨੇ ਆਪਣੀ ਸਾੜੀ ਤੋਂ ਕਪੜੇ ਦਾ ਇੱਕ ਟੁਕੜਾ
ਸ਼੍ਰੀ ਕ੍ਰਿਸ਼ਨ ਦੀ ਉਂਗਲ ਦੇ ਜ਼ਖਮ ਉੱਤੇ ਬੰਨ੍ਹ ਦਿੱਤਾ। ਇਸ ਤੋਂ ਖੁਸ਼ ਹੋ ਕੇ, ਸ਼੍ਰੀ ਕ੍ਰਿਸ਼ਨ ਨੇ ਉਸਨੂੰ ਆਪਣੀ ਭੈਣ ਕਿਹਾ ਅਤੇ ਭਵਿੱਖ ਵਿੱਚ ਉਸਦੇ
ਵਿਰੁੱਧ ਆਉਣ ਵਾਲੀਆਂ ਸਾਰੀਆਂ ਔਕੜਾਂ ਅਤੇ
ਮੁਸੀਬਤਾਂ ਤੋਂ ਉਸਨੂੰ ਬਚਾਉਣ ਦਾ ਵਾਅਦਾ ਕੀਤਾ। ਨਤੀਜੇ ਵਜੋਂ, ਜਦੋਂ ਕੌਰਵਾਂ ਨੇ ਦ੍ਰੋਪਦੀ ਦੇ ਚੀਰ-ਹਰਣ ਦੀ ਕੋਸ਼ਿਸ਼ ਕੀਤੀ ਤਾਂ
ਭਗਵਾਨ ਕ੍ਰਿਸ਼ਨ ਨੇ ਦ੍ਰੋਪਦੀ ਦਾ ਚੀਰ (ਸਾੜੀ) ਵਧਾ ਕੇ ਉਸਦੀ ਇੱਜ਼ਤ
ਦੀ ਰੱਖਿਆ ਕੀਤੀ। ਉਦੋਂ
ਤੋਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਆ ਰਹੀਆਂ ਹਨ ਅਤੇ ਬਦਲੇ ਵਿੱਚ ਭਰਾ ਉਨ੍ਹਾਂ ਦਾ ਆਦਰ ਕਰਨ ਅਤੇ
ਉਨ੍ਹਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਤੋਂ ਉਨ੍ਹਾਂ ਦੀ ਰੱਖਿਆ ਕਰਨ ਦਾ ਵਾਅਦਾ
ਕਰਦੇ ਹਨ।
ਜੈ ਸ਼੍ਰੀ ਕ੍ਰਿਸ਼ਨ |
(2)
ਰਾਜਾ ਬਲੀ ਅਤੇ ਭਗਵਾਨ ਵਿਸ਼ਨੂੰ:- ਇੱਕ ਹੋਰ ਪੁਰਾਣੀ ਕਥਾ ਅਨੁਸਾਰ ਇੱਕ ਰਾਜਾ ਸੀ, ਜਿਸਦਾ ਨਾਮ ਬਾਲੀ ਸੀ। ਉਹ ਇੱਕ ਬਹੁਤ ਸ਼ਕਤੀਸ਼ਾਲੀ
ਰਾਖਸ਼ਸ਼ ਰਾਜਾ ਸੀ ਅਤੇ ਉਸ ਕੋਲ ਬਹੁਤ ਸਾਰੀਆਂ ਅਲੌਕਿਕ ਸ਼ਕਤੀਆਂ ਸਨ। ਪਰ ਨਾਲ ਹੀ ਉਹ ਬਹੁਤ ਦਿਆਲੂ
ਵੀ ਸੀ। ਉਹ ਭਗਵਾਨ ਵਿਸ਼ਨੂੰ
ਦਾ ਬਹੁਤ ਵੱਡਾ ਭਗਤ ਸੀ। ਉਹ ਭਗਤ ਪ੍ਰਹਿਲਾਦ ਦਾ ਪੋਤਾ ਸੀ ਅਤੇ ਰਾਖਸ਼ਸ਼ ਰਾਜਾ ਵਿਰੋਚਨ ਦਾ ਪੁੱਤਰ
ਸੀ। ਸਮੁੰਦਰ ਮੰਥਨ ਦੇ ਦੌਰਾਨ, ਜਦੋਂ ਅੰਮ੍ਰਿਤ ਬਾਹਰ ਆਇਆ, ਰਾਜਾ ਬਲੀ ਨੇ ਜ਼ਬਰਦਸਤੀ ਇਸਨੂੰ
(ਸਦੀਵੀ ਜੀਵਨ ਦੇ ਅੰਮ੍ਰਿਤ ਨੂੰ) ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੀਆਂ ਸ਼ਕਤੀਆਂ ਨਾਲ
ਉਹ ਅਜਿੱਤ ਹੋ ਗਿਆ ਅਤੇ ਉਸਨੇ ਸਾਰੀ ਧਰਤੀ ਅਤੇ ਆਕਾਸ਼/ਸਵਰਗ ਨੂੰ ਜਿੱਤ ਲਿਆ ਸੀ। ਸਵਰਗ ਦੇ ਦੇਵਤੇ ਮਦਦ ਲਈ ਭਗਵਾਨ ਵਿਸ਼ਨੂੰ ਕੋਲ ਗਏ।
ਰਾਜਾ ਬਲੀ
ਦੁਆਰਾ ਕੀਤੇ ਗਏ ਅਸ਼ਵਮੇਧ ਯੱਗ ਦੇ ਦੌਰਾਨ, ਭਗਵਾਨ ਵਿਸ਼ਨੂੰ ਰਾਜਾ ਬਾਲੀ ਦੇ ਕੋਲ ਬ੍ਰਾਹਮਣ ਅਵਤਾਰ ਵਿੱਚ ਪ੍ਰਗਟ
ਹੋਏ। ਬ੍ਰਾਹਮਣ ਨੇ ਉਸ ਤੋਂ
ਦਾਨ ਵਜੋਂ ਤਿੰਨ ਕਦਮ ਜ਼ਮੀਨ ਦੀ ਮੰਗ ਕੀਤੀ। ਰਾਜਾ ਬਾਲੀ ਇਸ ਗੱਲ ਤੋਂ ਅਣਜਾਣ ਸੀ ਕਿ ਉਹ ਕੋਈ
ਹੋਰ ਨਹੀਂ ਬਲਕਿ ਖੁਦ ਭਗਵਾਨ ਵਿਸ਼ਨੂੰ ਹੀ ਹਨ। ਰਾਖਸ਼ਸ਼ ਗੁਰੂ
ਸ਼ੁਕਰਾਚਾਰੀਆ ਦੀਆਂ ਚੇਤਾਵਨੀਆਂ ਦੇ ਬਾਵਜੂਦ, ਉਹ ਬ੍ਰਾਹਮਣ ਦੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕਰਦਾ ਹੈ। ਫਿਰ ਭਗਵਾਨ ਵਿਸ਼ਨੂੰ ਨੇ ਇੱਕ ਬਹੁਤ ਹੀ ਵਿਸ਼ਾਲ ਰੂਪ ਧਾਰਨ ਕਰ ਲਿਆ। ਉਹਨਾਂ ਨੇ ਆਪਣੇ ਦੋ ਕਦਮਾਂ ਵਿੱਚ ਹੀ ਸਾਰੀ ਧਰਤੀ ਅਤੇ ਆਕਾਸ਼ ਨੂੰ ਮਿਣ
(ਮਾਪ) ਲਿਆ। ਹੁਣ
ਰਾਜੇ ਨੂੰ ਅਹਿਸਾਸ ਹੋ ਗਿਆ ਕਿ ਉਹ ਬ੍ਰਾਹਮਣ ਖੁਦ ਭਗਵਾਨ ਵਿਸ਼ਨੂੰ ਹਨ। ਉਹ ਪ੍ਰਭੂ ਦੇ ਚਰਨਾਂ ਤੇ ਡਿੱਗ ਪਿਆ ਅਤੇ ਬੇਨਤੀ ਕੀਤੀ ਕਿ ਮੈਨੂੰ
ਮਾਫ ਕਰ ਦਿਉ, ਹੁਣ
ਮੇਰੇ ਕੋਲ ਤੁਹਾਡੇ ਤੀਜੇ ਕਦਮ ਲਈ ਕੋਈ ਜਗ੍ਹਾ ਨਹੀਂ ਬਚੀ ਹੈ, ਇਸ ਲਈ ਕਿਰਪਾ ਕਰਕੇ ਆਪਣਾ ਤੀਜਾ ਕਦਮ ਮੇਰੇ ਸਿਰ ਤੇ ਰੱਖ ਦਿਓ। ਫਿਰ ਇਸ ਘਟਨਾ ਤੋਂ ਬਾਅਦ, ਰਾਜਾ ਬਲੀ ਨੇ ਵਰਦਾਨ/ਅਸ਼ੀਰਵਾਦ ਦੇ ਰੂਪ ਵਿੱਚ ਪ੍ਰਭੂ ਨੂੰ ਬੇਨਤੀ
ਕੀਤੀ ਕਿ ਉਹ ਉਸਦੇ ਨਾਲ ਪਾਤਾਲ ਵਿੱਚ ਚਲਣ ਅਤੇ ਸਦਾ ਲਈ ਉੱਥੇ ਰਹਿਣ। ਭਗਵਾਨ ਨੇ ਉਸਦੀ ਬੇਨਤੀ
ਨੂੰ ਸਵੀਕਾਰ ਕਰ ਲਿਆ ਅਤੇ ਉਸਦੇ ਨਾਲ ਪਾਤਾਲ ਵਿੱਚ ਚਲੇ ਗਏ ਅਤੇ ਉੱਥੇ ਹੀ ਰਹਿਣ ਲੱਗੇ।
ਭਗਵਾਨ ਨੂੰ ਪਾਤਾਲ
ਵਿੱਚੋਂ ਵਾਪਸ ਲਿਆਉਣ ਲਈ ਦੇਵੀ ਲਕਸ਼ਮੀ ਜੀ ਇੱਕ ਗਰੀਬ ਔਰਤ ਦੇ ਭੇਸ਼ ਵਿੱਚ ਪਾਤਾਲ ਗਏ। ਗਰੀਬ ਔਰਤ ਨੇ ਰਾਜਾ ਬਾਲੀ ਦੇ ਗੁੱਟ 'ਤੇ ਧਾਗਾ ਬੰਨ੍ਹ ਦਿੱਤਾ। ਇਸ ਤੋਂ ਪ੍ਰਭਾਵਿਤ ਹੋ ਕੇ, ਰਾਜੇ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਮੇਰੇ ਲਈ ਕੋਈ ਆਮ ਧਾਗਾ ਨਹੀਂ ਹੈ, ਇਸਨੇ ਮੈਨੂੰ ਇੱਕ ਅਟੁੱਟ ਰਿਸ਼ਤੇ ਵਿੱਚ ਬੰਨ੍ਹ ਦਿੱਤਾ ਹੈ, ਹੁਣ ਤੋਂ ਤੁਸੀਂ ਮੇਰੀ ਭੈਣ ਹੋ, ਤੁਸੀਂ ਜੋ ਵੀ ਮੰਗਣਾ ਚਾਹੁੰਦੇ ਹੋ ਮੰਗ ਲਵੋ। ਇਹ ਸੁਣ ਕੇ ਔਰਤ ਨੇ
ਕਿਹਾ ਕਿ ਮੈਂ ਭਗਵਾਨ ਵਿਸ਼ਨੂੰ ਨੂੰ ਚਾਹੁੰਦੀ ਹਾਂ, ਮੈਂ ਇੱਥੇ ਸਿਰਫ ਉਹਣਾਂ ਨੂੰ ਆਪਣੇ ਨਾਲ ਲੈਣ ਲਈ ਆਈ ਹਾਂ। ਹੁਣ ਰਾਜਾ ਬਲੀ ਨੂੰ ਪਤਾ ਲੱਗ ਗਿਆ ਕਿ ਉਹ ਕੋਈ ਆਮ ਔਰਤ ਨਹੀਂ ਹੈ, ਉਹ ਤਾਂ ਖੁਦ ਮਾਤਾ ਲਕਸ਼ਮੀ ਹੈ। ਉਸਨੇ ਉਨ੍ਹਾਂ ਦੇ ਪੈਰ ਛੂਹੇ ਅਤੇ ਉਨ੍ਹਾਂ ਨੂੰ ਭਗਵਾਨ ਵਿਸ਼ਨੂੰ ਨੂੰ
ਆਪਣੇ ਨਾਲ ਲੈ ਜਾਣ ਦਿੱਤਾ। ਉਸ
ਸਮੇਂ ਤੋਂ 'ਰੱਖੜੀ' ਮਰਦਾਂ ਅਤੇ ਔਰਤਾਂ ਨੂੰ ਭੈਣਾਂ -ਭਰਾਵਾਂ ਦੇ ਸ਼ੁਭ ਰਿਸ਼ਤੇ ਵਿੱਚ
ਬੰਨ੍ਹਣ ਲਈ ਇੱਕ ਰੂਹਾਨੀ ਸ਼ਕਤੀ ਬਣ ਗਈ। ਅਤੇ ਹੁਣ ਇਹ ਹਰ ਸਾਲ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਹੁਮਾਯੂੰ ਦਾ ਰੱਖੜੀ ਨਾਲ ਸੰਬੰਧ |
(3) ਸਮਰਾਟ ਹੁਮਾਯੂੰ ਅਤੇ ਇੱਕ ਵਿਧਵਾ ਰਾਣੀ ਕਰਨਾਵਤੀ:- ਰੱਖੜੀ
ਦੀ ਉਤਪਤੀ ਲਈ ਇੱਕ ਹੋਰ ਕਹਾਣੀ ਬਾਦਸ਼ਾਹ ਨਸੀਰ-ਉਦ-ਦੀਨ-ਮੁਹੰਮਦ (ਜਿਸਨੂੰ ਹੁਮਾਯੂੰ ਵੀ ਕਿਹਾ
ਜਾਂਦਾ ਹੈ) ਅਤੇ ਰਾਣੀ ਕਰਨਾਵਤੀ ਦੀ ਹੈ। ਹੁਮਾਯੂੰ ਮੁਗਲ ਸਮਰਾਟ ਸੀ। ਉਹ ਬਾਦਸ਼ਾਹ ਬਾਬਰ ਦਾ
ਪੁੱਤਰ ਸੀ। ਅਤੇ ਰਾਣੀ ਕਰਨਾਵਤੀ ਚਿਤੌੜਗੜ੍ਹ ਦੇ ਰਾਣਾ ਸਾਂਗਾ ਦੀ ਪਤਨੀ ਸੀ। ਰਾਣਾ ਸਾਂਗਾ ਦੀ
ਮੌਤ ਤੋਂ ਬਾਅਦ ਰਾਣੀ ਕਰਨਾਵਤੀ ਨੇ ਚਿਤੌੜ ਦਾ ਰਾਜ ਸੰਭਾਲ ਲਿਆ।
ਰਾਣੀ ਕਰਨਾਵਤੀ ਤੇ ਰਾਖੀ |
ਜਦੋਂ ਗੁਜਰਾਤ ਦਾ ਸੁਲਤਾਨ ਬਹਾਦਰ ਸ਼ਾਹ ਚਿਤੌੜ ਉੱਤੇ ਹਮਲਾ ਕਰਨ ਆਇਆ
ਤਾਂ ਰਾਣੀ ਕਰਨਾਵਤੀ ਨੇ ਬਾਦਸ਼ਾਹ ਹੁਮਾਯੂੰ ਨੂੰ ਚਿੱਠੀ ਲਿਖ ਕੇ ਮਦਦ ਮੰਗੀ। ਚਿੱਠੀ ਦੇ ਨਾਲ
ਉਸਨੇ ਉਸਦੇ ਲਈ ਇੱਕ ਧਾਗਾ ਵੀ ਭੇਜਿਆ। ਹਾਲਾਂਕਿ ਹੁਮਾਯੂੰ ਇੱਕ ਇਸਲਾਮੀ ਸਮਰਾਟ ਸੀ, ਪਰ ਉਸ ਅੰਦਰ ਉਸ ਧਾਗੇ (ਰੱਖੜੀ) ਪ੍ਰਤੀ ਡੂੰਘੀਆਂ ਭਾਵਨਾਵਾਂ ਜਾਗ ਉੱਠੀਆਂ। ਉਸਨੇ ਉਸਨੂੰ ਆਪਣੇ ਗੁੱਟ ਤੇ ਬੰਨ੍ਹਿਆ ਅਤੇ ਰਾਣੀ ਕਰਨਾਵਤੀ ਪ੍ਰਤੀ ਆਪਣੇ
ਸਤਿਕਾਰ ਦਾ ਪ੍ਰਗਟਾਵਾ ਕੀਤਾ ਅਤੇ ਇੱਕ ਭਰਾ ਵਜੋਂ ਉਸਦੀ ਸਹਾਇਤਾ ਲਈ ਅੱਗੇ ਵਧਿਆ। ਅਜਿਹਾ ਮੰਨਿਆ ਜਾਂਦਾ ਹੈ
ਕਿ ਉਦੋਂ ਤੋਂ ਹੀ ਭੈਣ ਦੁਆਰਾ ਭਰਾ ਦੇ ਗੁੱਟ 'ਤੇ ਧਾਗਾ ਬੰਨ੍ਹਣ ਦੀ ਇਸ ਪਰੰਪਰਾ ਨੂੰ ਰੱਖੜੀ ਦੇ ਤਿਉਹਾਰ ਵਜੋਂ
ਮਨਾਇਆ ਜਾਂਦਾ ਹੈ।
ਸਾਰਾਂਸ਼:- ਰੱਖੜੀ ਦਾ ਅਰਥ ਹੈ ਸੁਰੱਖਿਆ ਦਾ ਬੰਧਨ। ਇਹ ਸੁਰੱਖਿਆ ਦੀ ਇੱਕ ਗੰਢ
ਹੈ ਅਤੇ ਭੈਣਾਂ - ਭਰਾਵਾਂ ਦੀਆਂ ਦਿਲੋਂ ਉੱਠੀਆਂ ਭਾਵਨਾਵਾਂ ਦਾ ਜਸ਼ਨ
ਹੈ। ਇਹ ਆਪਣੀ ਭੈਣ ਨੂੰ
ਸਾਰੀ ਉਮਰ ਸੁਰੱਖਿਅਤ ਅਤੇ ਖੁਸ਼ ਰੱਖਣ ਅਤੇ ਉਸਨੂੰ ਜੀਵਨ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਉਣ
ਦੇ ਵਾਅਦਿਆਂ ਦਾ ਤਿਉਹਾਰ ਹੈ। ਭਾਂਵੇ ਕਿ ਇਸ ਦੇ ਮੂਲ ਅਤੇ ਇਤਿਹਾਸ ਦਾ ਸਹੀ ਸਹੀ ਪਤਾ ਲਗਾਉਣਾ ਬਹੁਤ ਹੀ
ਮੁਸ਼ਕਲ ਹੈ, ਪਰ
ਫਿਰ ਵੀ ਇਹ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ
ਭਵਿੱਖ ਵਿੱਚ ਅਨੰਤ ਕਾਲ ਤੱਕ ਮਨਾਇਆ ਜਾਵੇਗਾ।
ਸਤਿਕਾਰ:- ਸਾਡੀ ਵੈਬਸਾਈਟ ਤੇ ਆਉਣ ਅਤੇ ਸਾਡੇ ਲੇਖ ਨੂੰ ਪੜ੍ਹਨ ਲਈ ਤੁਹਾਡਾ
ਧੰਨਵਾਦ। ਅਸੀਂ ਉਮੀਦ ਕਰਦੇ ਹਾਂ
ਕਿ ਤੁਸੀਂ ਸਾਡੇ ਲੇਖ ਤੋਂ ਸੰਤੁਸ਼ਟ ਹੋਵੋਗੇ ਅਤੇ ਇਹ ਵੀ ਆਸ ਕਰਦੇ ਹਾਂ ਕਿ ਰੱਖੜੀ ਦੇ ਤਿਉਹਾਰ
ਦੇ ਸੰਬੰਧ ਵਿੱਚ ਤੁਹਾਨੂੰ ਜੋ ਵੀ ਲੋੜੀਂਦਾ ਜਵਾਬ ਜਾਂ ਜਾਣਕਾਰੀ ਚਾਹੀਦੀ ਸੀ ਤੁਸੀਂ ਓਹ ਪ੍ਰਾਪਤ
ਕਰ ਲਈ ਹੋਵੇਗੀ। ਅਸੀਂ ਤੁਹਾਨੂੰ ਰੱਖੜੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਨਾਲ
ਹੀ ਤੁਹਾਡੀ ਚੰਗੀ ਸਿਹਤ ਅਤੇ ਜੀਵਨ ਵਿੱਚ ਸਫਲਤਾ ਲਈ ਵੀ ਸ਼ੁਭਕਾਮਨਾਵਾਂ ਦਿੰਦੇ ਹਾਂ।
ਬੇਨਤੀ:- ਕਿਰਪਾ ਕਰਕੇ ਸਾਡੇ ਲੇਖਾਂ ਤੇ ਹੇਠਾਂ ਟਿੱਪਣੀ ਕਰੋ ਅਤੇ ਸਾਡੇ ਲੇਖਾਂ
ਵਿੱਚ ਪਾਈ ਗਈ ਕਿਸੇ ਵੀ ਗਲਤੀ ਜਾਂ ਕਮੀਆਂ ਬਾਰੇ ਸਾਨੂੰ ਸੁਝਾ ਦਿਓ। ਕਿਰਪਾ ਕਰਕੇ ਸਾਡੇ ਲੇਖਾਂ
ਅਤੇ ਵੈਬਸਾਈਟਾਂ ਨੂੰ ਦੂਜਿਆਂ ਨਾਲ ਵੀ ਸਾਂਝਾ ਕਰੋ। ਤੁਹਾਡਾ ਦਿਨ ਚੰਗਾ ਬੀਤੇ। ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ। ਧੰਨਵਾਦ।
ਹਮੇਸ਼ਾ ਹੱਸਦੇ ਰਹੋ, keep smiling |
Post a Comment