ਗੁਰੂ ਅਮਰਦਾਸ ਜੀ
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥ (ਪੰਨਾ ਨੰ.੧੩੯੬)
ਜਾਣ-ਪਛਾਣ (introduction):- ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਸਨ। ਆਪ ਜੀ ਨੇ 22 ਸਾਲ 6 ਮਹੀਨੇ ਗੁਰਗੱਦੀ ਤੇ ਬਿਰਾਜਮਾਨ ਰਹ ਕੇ ਸਮਾਜ ਨੂੰ ਸੱਚ ਦਾ ਰਾਹ ਦਿਖਾਇਆ । ਆਪ ਜੀ ਦੀ ਕੁੱਲ ਉਮਰ 95 ਸਾਲ ਦੀ ਸੀ । ਆਪ ਜੀ ਨੂੰ ਤੀਸਰੇ ਨਾਨਕ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ । ਆਪ ਨੇ 1554 ਨੂੰ ਅਨੰਦ ਸਾਹਿਬ ਦੀ ਰਚਣਾ ਕੀਤੀ । ਆਪ ਜੀ ਨੇ ਅਪਣੇ ਜੀਵਨ ਕਾਲ ਦੋਰਾਨ 17 ਰਾਗਾਂ ਵਿੱਚ 907 ਬਾਣੀਆਂ (ਸ਼ਬਦ/ਪਾਠ) ਰਚੀਆਂ ( ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹਨ) । ਆਪ ਦੇ ਵੇਲੇ ਮੁਗਲ ਬਾਦਸ਼ਾਹ ਅਕਬਰ ਦਾ ਰਾਜ ਸੀ. ਓਹ ਵੀ ਆਪ ਦੇ ਖਿਆਲਾਂ ਤੋਂ ਬਹੁਤ ਪ੍ਰਭਾਵਿਤ ਸੀ । ਆਪ ਜੀ ਨੇ 1552 ਨੂੰ ਸਿੱਖਾਂ ਦੇ ਦੂਸਰੇ ਗੁਰੂ ‘ਗੁਰੂ ਅੰਗਦ ਦੇਵ ਜੀ’ ਪਾਸੋਂ ਗੁਰਗੱਦੀ ਹਾਸਿਲ ਕੀਤੀ ਤੇ 22 ਸਾਲ 6 ਮਹੀਨੇ ਗੁਰਗੱਦੀ ਤੇ ਬਿਰਾਜਮਾਨ ਰਹ ਕੇ 1574 ਨੂੰ ਸਿੱਖਾਂ ਦੇ ਚੋਥੇ ਗੁਰੂ ‘ਗੁਰੂ ਰਾਮਦਾਸ ਜੀ’ ਨੂੰ ਗੁਰਗੱਦੀ ਸੋਂਪ ਦਿਤੀ ਅਤੇ ਜੋਤੀ ਜੋਤ ਸਮਾ ਗਏ ।
ਜਨਮ :- ਗੁਰੂ ਅਮਰਦਾਸ ਜੀ
ਸਿੱਖਾਂ ਦੇ ਤੀਸਰੇ ਗੁਰੂ ਸਨ। ਆਪ ਜੀ ਦਾ ਜਨਮ 5 ਮਈ, 1479 ਨੂੰ ਪਿੰਡ ਬਾਸਰਕੇ , ਜ਼ਿਲ੍ਹਾ
ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ
। ਆਪ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ । ਇਸ ਲਈ ਆਪ ਜੀ ਹਿੰਦੂ ਪਰੰਪਰਾ
ਵੈਸ਼ਨਵਵਾਦ (vaishnavism) ਵਿਚ ਬਹੁਤ ਵਿਸ਼ਵਾਸ
ਰੱਖਦੇ ਸੀ । ਆਪ ਜੀ ਦੇ ਪਿਤਾ ਜੀ ਦਾ ਨਾਮ ਤੇਜ ਭਾਨ ਜੀ ਅਤੇ ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ
ਲਛਮੀ ਜੀ ਸੀ । ਆਪ ਜੀ ਆਪਣੇ ਮਾਤਾ ਪਿਤਾ ਦੇ ਵੱਡੇ ਪੁੱਤਰ ਸਨ।
ਪਰਿਵਾਰ :- ਜਦ ਆਪ 24 ਸਾਲ ਦੇ ਹੋਏ ਤਾ
ਆਪ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਕਰ ਦਿੱਤਾ ਗਿਆ । ਆਪ ਜੀ ਦੇ ਦੋ ਪੁੱਤਰ ( ਬਾਬਾ
ਮੋਹਨ ਤੇ ਮੋਹਰੀ ) ਤੇ ਦੋ ਪੁੱਤਰੀਆਂ ( ਬੀਬੀ ਦਾਨੀ ਤੇ ਭਾਨੀ ) ਸਨ ।
ਤੀਰਥ ਯਾਤਰਾ :- ਆਪ ਜੀ ਬਹੁਤ ਹੀ
ਧਾਰਮਿਕ ਖਿਆਲਾਂ ਵਾਲੇ ਸੀ। 1539 ਵਿੱਚ ਆਪ ਜੀ ਨੇ
ਲਗਪੱਗ 60 ਸਾਲ ਦੀ ਉਮਰ ਵਿੱਚ
ਅਪਣੀ 21 ਵੀਂ ਤੀਰਥ ਯਾਤਰਾ
(ਹਰਿਦੁਆਰ ਵੱਲ) ਕੀਤੀ । ਇੱਥੇ ਆਪ ਨੇ ਗੰਗਾ
ਇਸ਼ਨਾਨ ਕੀਤਾ ਤੇ ਗਰੀਬਾਂ ਵਿੱਚ ਦਾਨ ਪੁੰਨ ਵੀ ਕੀਤਾ । ਵਾਪਸੀ ਦੋਰਾਨ ਆਪ ਜੀ ਇੱਕ ਵੈਸ਼ਨਵ ਸਾਧੂ
ਨੂੰ ਮਿਲੇ ਤੇ ਵਿਚਾਰ ਵਟਾਂਦਰਾ ਕੀਤਾ। ਆਪ ਜੀ ਨੇ ਉਸ ਨੂੰ ਭੋਜਨ ਵੀ ਕਰਾਇਆ । ਬਾਅਦ ਵਿੱਚ ਜਦ
ਉਸਨੇ ਆਪ ਜੀ ਨੂੰ ਪੁੱਛਿਆ ਕਿ ਆਪ ਜੀ ਨੂੰ ਇੰਨੀ ਮਹਾਨਤਾ ਤੇ ਨਿਰਮਲਤਾ ਕਿਸਨੇ ਸਿੱਖਾਈ ਹੈ, ਆਪ ਜੀ ਦਾ ਗੁਰੂ
ਕੌਨ ਹੈ। ਤਾਂ ਆਪ ਜੀ ਨੇ ਜਵਾਬ ਦਿੱਤਾ ਮੇਰਾ ਕੋਈ ਗੁਰੂ ਨਹੀਂ ਹੈ। ਇਹ ਸੁਨ ਕੇ ਸਾਧੂ ਗੁੱਸੇ ਵਿੱਚ
ਆ ਕੇ ਪਛਤਾਵੇ ਨਾਲ ਬੋਲਿਆ ਮੇਰੋ ਕੋਲੋ ਬਹੁਤ ਵੱਡਾ ਪਾਪ ਹੋ ਗਿਆ ਹੈ, ਮੈਂ ਇਕ ਐਸੇ ਇੰਸਾਨ
ਤੋਂ ਭੋਜਨ ਕੀਤਾ ਹੈ ਜਿਸ ਦਾ ਕੋਈ ਗੁਰੂ ਹੀ ਨਹੀਂ ਹੈ ਮੈਨੂੰ ਹੁਣ ਦੁਬਾਰਾ ਗੰਗਾ ਇਸ਼ਨਾਨ ਕਰਨਾ
ਪਵੇਗਾ । ਸਾਧੂ ਦੀਆਂ ਇਹਨਾਂ ਗੱਲਾਂ ਦਾ ਬਾਬਾ ਜੀ (ਆਪ ਜੀ) ਉੱਪਰ ਬੜਾ ਹੀ ਡੂੰਘਾ ਪਰਭਾਵ ਪਿਆ।
ਇਸ ਤੋਂ ਪਿਛੋਂ ਆਪ ਜੀ ਬੜੀ ਹੀ ਗੰਭੀਰਤਾ ਤੇ ਵਿਆਕੁੱਲਤਾ ਨਾਲ ਸੱਚਾ ਗੁਰੂ ਲੱਭਨ ਲਗ ਪਏ ।
ਸਤਿਗੁਰ
ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥(ਪੰਨਾ
ਨੰ.435)
ਗੁਰੂ ਅੰਗਦ ਨਾਲ ਮਿਲਾਪ :- ਇੱਕ ਦਿਨ ਸਵੇਰ ਵੇਲੇ ਆਪ ਜੀ ਨੇ ਇੱਕ ਬਹੁਤ ਹੀ ਮਿੱਠੀ ਅਵਾਜ ਵਿੱਚ ਦੈਵੀ ਸੰਗੀਤ (ਬਾਣੀ) ਸੁਣਿਆ । ਆਪ ਜੀ ਨੇ ਉੱਸ ਸੰਗੀਤ ਤੋਂ ਬਹੁੱਤ ਹੀ ਪਰਭਾਵਿਤ ਹੋਇ । ਇਹ ਅਵਾਜ ਬੀਬੀ ਅਮਰੋ ਜੀ (ਗੁਰੂ ਅੰਗਦ ਦੇਵ ਜੀ ਦੀ ਪੁਤਰੀ, ਜੋ ਕੇ ਬਾਬਾ ਅਮਰਦਾਸ ਜੀ ਦੇ ਭਰਾ ਦੇ ਪੁੱਤਰ ਦੀ ਪਤਨੀ ਸਨ) ਦੀ ਸੀ । ਬੀਬੀ ਜੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਮਰ ਰਹੇ ਸੀ, ਜਿਸ ਦੇ ਬੋਲ (ਅੱਖਰ) ਇਸ ਪ੍ਰਕਾਰ ਸਨ :-
ਮਾਰੂ
ਮਹਲਾ ੧ ॥
ਨਾ ਭੈਣਾ
ਭਰਜਾਈਆ ਨਾ ਸੇ ਸਸੁੜੀਆਹ ॥ ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥ ਬਲਿਹਾਰੀ ਗੁਰ ਆਪਣੇ ਸਦ
ਬਲਿਹਾਰੈ ਜਾਉ ॥ ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ (ਪੰਨਾ ਨੰ.1015)
ਆਪ ਜੀ ਨੇ ਬੀਬੀ ਅਮਰੋ ਜੀ ਤੋਂ ਪੁੱਛਿਆ
ਕੇ ਇਹ ਕਿਸ ਦੀ ਬਾਣੀ ਹੈ । ਤਾਂ ਬੀਬੀ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਤੇ ਇਹ ਬਾਣੀ ਮੈਂ
ਆਪਣੇ ਪਿਤਾ ਜੀ ਤੋਂ ਸਿੱਖੀ ਹੈ,
ਜੋ ਕੇ ਗੁਰੂ ਨਾਨਕ
ਦੇਵ ਜੀ ਤੋ ਬਾਦ ਓਹਨਾਂ ਦੀ ਗੁਰਗੱਦੀ ਦੇ ਮਾਲਕ ਹਨ। ਤਾਂ ਆਪ ਜੀ ਨੇ ਬੀਬੀ ਜੀ ਨੂੰ ਬੇਨਤੀ ਕੀਤੀ
ਕਿ ਓਹ ਆਪ ਜੀ ਨੂੰ ਗੁਰੂ ਅੰਗਦ ਦੇਵ ਜੀ ਨਾਲ ਮਿਲਾ ਦੇਣ। ਬੀਬੀ ਜੀ ਨਾਲ ਮਿਲ ਕੇ ਇੱਕ ਦਿਨ ਆਪ
ਗੁਰੂ ਅੰਗਦ ਦੇਵ ਜੀ ਨੂੰ ਮਿਲਨ ਲਈ ਖਡੂਰ (ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ) ਗਏ। ਗੁਰੂ ਅੰਗਦ ਦੇਵ ਜੀ ਨੂੰ
ਮਿਲ ਕੇ ਬਾਬਾ ਅਮਰਦਾਸ ਜੀ ਬਹੁਤ ਹੀ ਪ੍ਰਭਾਵਿਤ ਹੋਏ। ਓਹਨਾਂ ਦੇ ਲਈ ਬਾਬਾ ਜੀ ਡੂੰਗੇ ਦਿਲ ਤੋ
ਸ਼ਰਧਾ ਭਾਵਨਾ ਰੱਖਣ ਲੱਗ ਗਏ । ਓਹ ਹੁਣ ਹਮੇਸ਼ਾਂ ਓੁਹਨਾ ਨੂੰ ਹੀ ਆਪਣਾ ਅਸਲੀ ਗੁਰੂ ਮਨ ਕੇ ਓਹਨਾਂ
ਦੀ ਹੀ ਸੇਵਾ ਕਰਨਾ ਚਾਹੁੰਦੇ ਸਨ।
ਗੁਰੂ ਅੰਗਦ ਜੀ ਤੋਂ ਵਰਦਾਨ
ਮਿਲੇ :- ਬਾਬਾ ਜੀ ਗੁਰੂ ਅੰਗਦ ਦੇਵ ਜੀ ਦੇ ਲਈ ਰੋਜਾਨਾ ਤੜਕੇ ਸਵੇਰੇ ਬਿਆਸ ਨਦੀ
ਤੋਂ ਪਾਣੀ ਦੀ ਗਾਗਰ ਅਤੇ ਜੰਗਲ ਚੋਂ ਲੱਕੜਾਂ ਵੀ ਇਕੱਠੀਆਂ ਕਰਕੇ ਲਿਆਂਦੇ ਸਨ ।
ਬਿਲਾਵਲੁ
॥
ਨਿਤ ਉਠਿ
ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥ ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥(ਪੰਨਾ
ਨੰ. 856)
1552 ਨੂੰ ਇੱਕ ਸਵੇਰ
ਬਾਬਾ ਜੀ ਗੁਰੂ ਜੀ ਲਈ ਪਾਣੀ ਦੀ ਗਾਗਰ ਭਰ ਕੇ ਲਿਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਲੱਕੜ ਦੇ ਨਾਲ
ਥੋਡਾ ਖਾ ਕੇ ਬਾਬਾ ਜੀ ਇਕ ਖੂਈ (ਟੋਏ) ਵਿੱਚ ਡਿਗ ਗਏ । ਲਾਗੇ ਇਕ ਜੁਲਾਹੇ ਦਾ ਘਰ ਸੀ ਬਾਬਾ ਜੀ
ਦੇ ਡਿੱਗਨ ਦੀ ਅਵਾਜ ਸੁਣ ਕੇ ਜੁਲਾਹੇ ਦੀ ਪਤਨੀ ਨੇ ਕਿਹਾ “ ਓਹੋ ਹੋਨਾ ਨਿਥਾਵਾ ‘ਅਮਰੂ’ ਹੋਰ ਕੋਣ ਹੋਨਾ ਏਨੀ
ਤੜਕੇ-ਤੜਕੇ, ਨਾ ਤਾਂ ਓਸਨੂੰ ਨੀਂਦ ਆੰਦੀ ਹੈ ਤੇ ਨਾ ਹੀ ਓਹ ਠੱਕਦਾ
ਹੈ, ਲੈ ਕੇ ਜਾਂਦਾ ਹੋਨਾ
ਅਪਣੇ ਗੁਰੂ ਵਾਸਤੇ ਪਾਣੀ ਤੇ ਲੱਕੜਾਂ ”। ਗੁਰੂ ਅੰਗਦ ਦੇਵ ਜੀ ਇਸ ਤੋਂ ਬਹੁਤ ਬਹੁਤ ਪ੍ਰਭਾਵਿਤ ਹੋਏ । ਓਹਨਾਂ ਨੇ ਬਾਬਾ ਜੀ ਨੂੰ ਗਲ ਨਾਲ
ਲਗਾ ਲਿਆ. ਤੇ ਬਾਬਾ ਜੀ ਨੂੰ ਨਿਮਾਣਿਆਂ ਦੇ ਮਾਣ, ਨਿਥਾਵਿਆਂ ਦੇ ਥਾਨ, ਨਿਆਸਰਿਆਂ ਦੇ ਆਸਰੇ, ਆਦਿ ਵਰਦਾਨ ਦਿਤੇ ।
ਜੋਤਿ ਓਹਾ
ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਪੰਨਾ 966)
ਬਾਬਾ ਅਮਰਦਾਸ ਜੀ ਨੂੰ ਗੁਰੂ
ਥਾਪ ਕੇ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਸੀ । ਜਦ ਬਾਬਾ ਜੀ ਗੁਰਗੱਦੀ ਉਪਰ ਬੈਠੇ ਸੀ ਉਸ
ਸਮੇਂ ਬਾਬਾ ਜੀ ਦੀ ਉਮਰ 73 ਸਾਲ ਦੀ ਸੀ । ਗੁਰੂ ਅੰਗਦ ਦੇਵ ਜੀ ਨੇ ਓਹਨਾਂ ਨੂੰ
ਆਪਣੀ ਗੁਰਗੱਦੀ ਤੇ ਬਿਠਾਇਆ ਤੇ ਇਕ ਨਾਰੀਅਲ ਅਤੇ 5 ਪੈਸੇ ਓਹਨਾਂ ਅੱਗੇ ਰੱਖੇ ਤੇ ਬਾਬਾ ਬੁੱਢਾ ਜੀ ਪਾਸੋਂ ਚੰਦਨ ਦਾ ਤਿਲਕ
ਲਗਵਾ ਕੇ ਗੁਰਗੱਦੀ ਸੋਂਪੀ ਸੀ ।
ਦਾਤੂ ਦਾ ਵਿਰੋਧ:- ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਨੇ ਗੁਰੂ ਅਮਰਦਾਸ
ਜੀ ਨੂੰ ਗੁਰਗੱਦੀ ਸੋਂਪੇ ਜਾਨ ਤੇ ਭਾਰੀ ਰੋਸ ਪ੍ਰਗਟ ਕੀਤਾ। ਓਹਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ
ਦਾ ਪੁੱਤਰ ਹੋਣ ਕਰਕੇ ਗੁਰਗੱਦੀ ਦਾ ਅਸਲੀ ਹੱਕਦਾਰ ਓਹ ਹੈ, ਬਾਬਾ ਅਮਰਦਾਸ ਨਹੀਂ । ਉਸਨੇ ਖਡੂਰ ਸਾਹਿਬ ਵਿੱਚ ਚਾਰੇ
ਪਾਸੇ ਖੱਬਰ ਫੈਲਾ ਦਿੱਤੀ ਕਿ ਅਸਲੀ ਗੁਰੂ ਓਹ ਹੈ, ਗੁਰੂ ਅਮਰਦਾਸ ਨਹੀਂ । ਪਰ ਕਿਸੇ ਨੇ ਵੀ ਦਾਤੂ ਨੂੰ ਗੁਰੂ ਨਹੀਂ ਮੰਨਿਆ ॥ ਇਸ ਤੋਂ ਗੁੱਸਾ ਖਾ ਕੇ ਇਕ ਦਿਨ ਦਾਤੂ ਗੁਰੂ
ਅਮਰਦਾਸ ਜੀ ਪਾਸ ਗੋਇੰਦਵਾਲ ਗਿਆ, ਤੇ ਲੱਤ ਮਾਰ ਕੇ ਗੁਰੂ ਜੀ ਨੂੰ ਗਦੀ ਤੋਂ ਥੱਲੇ ਸੁੱਟ ਦਿਤਾ। ਪਰ ਗੁਰੂ
ਜੀ ਬਹੁਤ ਹੀ ਨਿਰਮਲ ਸੁਭਾਅ ਦੇ ਸਨ। ਓਹਨਾਂ ਨੇ ਦਾਤੂ ਨੂੰ ਕਿਹਾ ਕਿ ਮੇਰਾ ਸ਼ਰੀਰ ਬੁੱਢਾ ਤੇ ਬਹੁਤ
ਹੀ ਸਖਤ ਹੋ ਗਿਆ ਹੈ, ਕਿਥੈ ਤੁਹਾਡੇ
ਪੈਰਾਂ ਨੂੰ ਸੱਟ ਤਾਂ ਨਹੀਂ ਲੱਗੀ, ਮੈਨੂੰ ਮੁਆਫ ਕਰ ਦਿਓ. ਇਸ ਸਭ ਦੇ ਪਿੱਛੋਂ ਗੁਰੂ ਜੀ ਗੋਇੰਦਵਾਲ ਛੱਡ
ਕੇ ਆਪਣੇ ਜੱਦੀ ਪਿੰਡ ਬਾਸਰਕੇ ਆ ਗਏ॥ ਇੱਥੇ ਓਹਨਾਂ ਨੇ ਆਪਣੇ ਆਪ ਇੱਕ ਘਰ ਬੰਦ ਕਰ ਲਿਆ ਤੇ ਭਗਤੀ
ਵਿੱਚ ਲੀਨ ਹੋ ਗਏ।
ਓਧਰ ਹੁਣ ਦਾਤੂ ਗੁਰਗੱਦੀ ਤੇ ਬੈਠ ਗਿਆ ਤੇ ਆਪਣੇ ਆਪ ਨੂੰ ਬੜੇ ਹੀ ਘਮੰਡ ਨਾਲ
ਗੁਰੂ ਅਖਵਾਉਨ ਲੱਗਾ। ਪਰ ਕਿਸੇ ਨੇ ਵੀ ਉਸਨੂੰ ਗੁਰੂ ਨ ਮੰਨਿਆ॥ ਆਪਣੇ ਸੱਚੇ ਗੁਰੂ ਤੋ ਬਿਨਾ ਸੰਗਤ
ਉਦਾਸ ਹੋ ਗਈ ਤੇ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਗੁਰੂ ਅਮਰਦਾਸ ਲੱਭਣ ਲਈ ਓਹਨਾਂ ਦੇ ਪਿੰਡ
ਬਾਸਰਕੇ ਪਹੁੰਚੇ। ਇੱਥੇ ਗੁਰੂ ਅਮਰਦਾਸ ਜੀ ਨੇ ਆਪਣੇ ਘਰ ਦੇ ਗੇਟ ਤੇ ਲਿਖਵਾਇਆ ਹੋਇਆ ਸੀ ਕਿ ਜੋ
ਵੀ ਇਸ ਗੇਟ ਨੂੰ ਖੋਲੇਗਾ ਓਹ ਮੇਰਾ ਸਿੱਖ ਨਹੀਂ, ਤੇ ਮੈਂ ਉਸਦਾ ਗੁਰੂ ਨਹੀਂ. ਇਹ ਪੜ੍ਹ ਕੇ ਕੋਈ ਵੀ ਅੰਦਰ ਨਾ ਗਿਆ , ਪਰ ਫੇਰ ਬਾਬਾ
ਬੁੱਢਾ ਜੀ ਦੀ ਅਗਵਾਈ ਹੇਠ ਸੰਗਤ ਗੇਟ ਖੋਲਣ ਦੀ ਥਾਂ ਤੇ ਕੰਧ ਪਾੜ ਕੇ ਅੰਦਰ ਦਾਖਲ ਹੋ ਗਏ ਤੇ ਬੜੀ
ਹੀ ਸ਼ਰਧਾ ਤੇ ਸਤਿਕਾਰ ਨਾਲ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬਹੁੱਤ ਹੀ ਸ਼ਰਧਾ ਭਾਵਨਾ ਨਾਲ ਆਪਣੀ
ਗੁਰਗੱਦੀ ਤੇ ਮੁੜ ਦੁਬਾਰਾ ਬੈਠਣ ਲਈ ਕਿਹਾ. ਇਸ ਪਿੱਛੋਂ ਗੁਰੂ ਜੀ ਵਾਪਿਸ ਗੋਇੰਦਵਾਲ ਆ ਗਏ। ਸਾਰੇ
ਪਾਸੇ ਖੁਸ਼ੀ ਦੀ ਲਹਿਰ ਦੋੜ ਗਈ। ਦਾਤੂ ਨੂੰ ਲਾਹਨਤਾਂ ਪਾਈਆਂ ਗਈਆਂ ਤੇ ਗੁਰੂ ਅਮਰਦਾਸ ਜੀ ਦੀ ਜੈ
ਜੈ ਕਾਰ ਕੀਤੀ ਗਈ ।
ਨਿਰਵੈਰੈ
ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ
॥੧॥ (ਪੰਨਾ ਨੰ. 1217)
ਬਾਉਲੀ ਸਾਹਿਬ ਦਾ ਨਿਰਮਾਣ :- 1559 ਨੂੰ ਗੋਇੰਦਵਾਲ
ਵਿੱਚ ਗੁਰੂ ਜੀ ਨੇ ਬਾਉਲੀ ਸਾਹਿਬ ਦਾ ਨਿਰਮਾਣ ਕਰਾਇਆ। ਇਸ ਦੀਆਂ 84 ਪਉੜੀਆਂ ਹਨ ।
ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਵੀ ਸ਼ਰਧਾ ਭਾਵਨਾ ਨਾਲ ਹਰ ਪਉੜੀ ਉੱਤੇ ‘ਜਪੁਜੀ ਸਾਹਿਬ’ ਦਾ ਪਾਠ ਕਰਦਾ ਹੋਇਆ
ਇਸ ਵਿੱਚ ਇਸ਼ਨਾਨ ਕਰਦਾ ਹੈ ਉਸਨੂੰ ਚੁਰਾਸੀ ਲੱਖ ਜੂਨਾਂ ਤੋਂ ਮੁਕਤੀ ਮਿਲ ਜਾਂਦੀ ਹੈ, ਭਾਵ ਓਹ ਜਨਮ ਮਰਨ
ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
ਮੰਜੀ ਪ੍ਰਥਾ :- ਓਹਨਾਂ ਨੇ ਸਿੱਖ
ਧਰਮ ਦੇ ਵਿਸਥਾਰ ਨੂੰ ਸੂਝਬੂਝ ਭਰੇ ਤਰੀਕੇ ਨਾਲ ਅਗੇ ਵਧਾਉਣਾ ਸ਼ੁਰੂ ਕੀਤਾ। ਗੁਰੂ ਜੀ ਨੇ ਸਿੱਖ ਧਰਮ ਦੇ ਵਿਸਥਾਰ ਲਈ
ਆਪਣੇ ਸੂਝਵਾਨ ਸਿੱਖਾਂ ਨੂੰ ਸਿੱਖਿਆ ਦੇ ਕੇ ਦੂਰ-ਦੂਰ ਭੇਜਨਾ ਸ਼ੁਰੂ ਕਰ ਦਿੱਤਾ। ਓਹਨਾਂ ਨੇ 146 ਸਿੱਖਾਂ ਦਾ ਜਥਾ
ਤਿਆਰ ਕੀਤਾ ਤੇ ਸਿਖਲਾਈ ਦਿੱਤੀ,
ਇਹਨਾਂ ਵਿੱਚ 52 ਔਰਤਾਂ ਵੀ ਸ਼ਾਮਿਲ
ਸਨ । ਇਸ ਤੋਂ ਇਲਾਵਾ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਇਲਾਕੇ ਨੂੰ 22 ਹਿੱਸਿਆਂ ਵਿੱਚ
ਵੰਡਿਆ, (ਇਹਨਾਂ ਹਿੱਸਿਆ
ਨੂੰ ‘ਮੰਜੀ’ ਦੇ ਨਾਮ ਨਾਲ ਜਾਣਿਆ
ਜਾਂਦਾ ਸੀ) , ਤੇ ਮੰਜੀ ਪ੍ਰਥਾ ਦੀ
ਅਰੰਭਤਾ ਕੀਤੀ । ਗੁਰੂ ਜੀ ਨੇ ਹਰ ਮੰਜੀ (ਮੰਜੀ ਸਾਹਿਬ) ਵਿੱਚ ਇਕ ਸੂਝਵਾਨ ਧਾਰਮਿਕ ਸਿੱਖ ਨੂੰ
ਮੋਢੀ ਬਣਾ ਦਿੱਤਾ । ਇਹਨਾਂ ਸਿੱਖਾਂ ਨੂੰ ਮਸੰਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ । ਇਹ ਆਪਣੇ
ਇਲਾਕੇ ਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਸਿੱਖਿਅਕ ਸਨ । ਉਹਨਾਂ ਦਾ ਮੁੱਖ ਕੰਮ ਗੁਰੂ ਦੇ
ਉਪਦੇਸ਼ਾਂ ਨੂੰ ਸੰਗਤ ਵਿੱਚ ਸਮਝਾਉਣਾ, ਵੱਧ ਤੋਂ ਵੱਧ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਤੇ ਸੰਗਤ ਪਾਸੋਂ ਦਸਵੰਧ
ਇਕੱਠੀ ਕਰ ਕੇ ਗੁਰੂ ਦੇ ਲੰਗਰਾਂ ਵਿੱਚ ਪਹੁੰਚਣਾ ਸੀ ।
ਲੰਗਰ ਪ੍ਰਥਾ :- ਗੁਰੂ ਸਾਹਿਬ ਨੇ
ਲੰਗਰ ਪ੍ਰਥਾ ਵੀ ਚਲਾਈ । ਜਿਸ ਵਿੱਚ ਕੋਇ ਵੀ ਵਿਅਕਤੀ ਭਾਂਵੇ ਓਹ ਕਿਸੇ ਵੀ ਧਰਮ ਜਾਂ ਜਾਤ ਦਾ
ਹੋਵੇ, ਅਮੀਰ ਹੋਵੇ ਜਾਂ
ਗਰੀਬ ਹੋਵੇ, ਬਿਨਾ ਕਿਸੇ ਭੇਦ
ਭਾਵ ਦੇ ਇੱਕਠੇ ਇਕ ਲਾਈਨ (ਪੰਗਤ) ਵਿੱਚ ਬੈਠ ਕੇ ਮੁਫਤ ਭੋਜਨ ਸ਼ੱਕ ਸਕਦਾ ਸੀ।
1569 ਵਿੱਚ ਇਕ ਵਾਰ
ਮੁਗਲ ਬਾਦਸ਼ਾਹ ਅਕਬਰ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਰੱਖੀ ॥ ਪਰ ਗੁਰੂ ਜੀ ਨੇ ਕਿਹਾ ਪਹਿਲਾਂ
ਪੰਗਤ ਫਿਰ ਸੰਗਤ, ਭਾਵ ਜੇ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਪਹਿਲਾਂ ਲੰਗਰ
ਸ਼ਕਨਾ ਪਵੇਗਾ ਫਿਰ ਸੀ ਮਿਲਾਂਗੇ। ਅਕਬਰ ਨੇ ਇਸੇ ਤਰਾਂ ਹੀ ਕੀਤਾ। ਤੇ ਲੰਗਰ ਸ਼ੱਕ ਕੇ ਓਹ ਇਸ ਤੋਂ ਬਹੁਤ ਸਾਰੇ ਪ੍ਰਭਾਵਿਤ ਹੋਇਆ ਤੇ ਬਾਦ ਵਿੱਚ ਜਦ ਓਹ ਗੁਰੂ ਜੀ ਨੂੰ ਮਿਲਿਆ ਤਾਂ ਉਸਨੇ ਗੁਰੂ ਜੀ
ਸਾਹਮਣੇ ਲੰਗਰ ਦੇ ਲਈ ਇੱਕ ਵਡੀ ਜ਼ਾਇਦਾਦ ਦੀ ਪੇਸ਼ਕਸ਼ ਰੱਖੀ। ਪਰ ਗੁਰੂ ਜੀ ਨੇ ਇਹ ਕਹ ਕੇ ਮਨਾ ਕਰ ਦਿੱਤਾ ਕਿ ਪਰਮਾਤਮਾ ਦੀ ਕਿਰਪਾ ਨਾਲ ਸੰਗਤ ਦਾ
ਲੰਗਰ ਸੰਗਤ ਦੇ ਪੈਸੇ (ਕਿਰਤ ਕਮਾਈ) ਤੇ ਸੇਵਾ ਨਾਲ ਹੀ ਚਲਦਾ ਹੈ, ਬਾਦਸ਼ਾਹੀ ਰਿਆਸਤਾਂ
ਨਾਲ ਨਹੀਂ । ਇਹ ਸੁਣ ਕੇ ਬਾਦ ਵਿੱਚ ਅਕਬਰ ਨੇ 84 ਪਿੰਡਾ ਦੀ ਜ਼ਮੀਨ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਦੇ
ਨਾਮ(ਓਹਨਾਂ ਦੇ ਵਿਆਹ ਦੇ ਤੋਹਫੇ ਦੇ ਤੋਰ ਤੇ) ਕਰ
ਦਿੱਤੀ । ਇਸ ਜ਼ਮੀਨ ਤੇ ਹੀ ਬਾਦ ਵਿੱਚ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ । ਗੁਰੂ
ਅਮਰਦਾਸ ਜੀ ਨੇ ਅਕਬਰ ਨੂੰ ‘ਜ਼ਜ਼ੀਆ ਕਰ’ (ਇੱਕ ਤਰਾਂ ਦਾ ਟੈਕਸ
ਜੋ ਕਿ ਮੁਸਲਮਾਨ ਹਾਕਮਾਂ ਵਲੋਂ ਗੈਰ ਮੁਸਲਿਮਾਂ ਉੱਪਰ ਲਗਾਇਆ ਜਾਂਦਾ ਸੀ) ਨਾ ਲਗਾਉਣ ਲਈ ਵੀ ਕਿਹਾ, ਤੇ ਕਿਹਾ ਕਿ ਹਿੰਦੂ
ਮੁਸਲਮਾਨ ਇੱਕ ਹਨ ਓਹਨਾਂ ਵਿੱਚ ਕੋਈ ਭੇਦ ਨਹੀਂ ਸਮਝਨਾ ਚਾਹੀਦਾ । ਅਕਬਰ ਨੇ ਗੁਰੂ ਜੀ ਦੀ ਇਹ ਗੱਲ
ਮਨ ਲਈ ਤੇ ਟੈਕਸ ਲਗਾਉਣਾ ਬੰਦ ਕਰ ਦਿੱਤਾ ਸੀ ।
ਸਮਾਜ ਸੁਧਾਰ :- ਗੁਰੂ ਸਾਹਿਬ ਨੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ
ਬਹੁਤ ਵੱਡਾ ਯੋਗਦਾਨ ਪਾਇਆ । ਗੁਰੂ ਜੀ ਨੇ ਸਤੀ ਪ੍ਰਥਾ (ਜੱਦ ਕੋਈ ਹਿੰਦੂ ਮਰ ਜਾਂਦਾ ਸੀ ਤਾਂ
ਉਸਦੀ ਘਰਵਾਲੀ ਉਸ ਦੇ ਨਾਲ ਹੀ ਚਿਖਾ ਤੇ ਬੈਠ ਕੇ ਮਰ ਜਾਂਦੀ ਸੀ, ਇਸ ਨੂੰ ਸਤੀ ਪ੍ਰਥਾ
ਕਿਹਾ ਜਾਂਦਾ ਸੀ) ਦਾ ਭਾਰੀ ਵਿਰੋਧ ਕੀਤਾ ।
ਸਲੋਕੁ
ਮਃ ੩ ॥
ਸਤੀਆ ਏਹਿ ਨ
ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥
(ਪੰਨਾ ਨੰ. 787)
ਗੁਰੂ ਜੀ ਨੇ ਜਨਮ, ਮਰਨ ਅਤੇ ਵਿਆਹ ਦੇ ਮੋਕੇ (ਅਵਸਰ) ਮਨਾਉਣ ਦੇ ਲਈ ਨਵੇਂ ਰੀਤ ਰਿਵਾਜ
ਬਣਾਏ । ਗੁਰੂ ਜੀ ਨੇ ਪਰਦਾ ਪ੍ਰਥਾ ਦਾ ਵੀ ਵਿਰੋਧ ਕੀਤਾ। ਗੁਰੂ ਜੀ ਨੇ ਔਰਤ ਤੇ ਮਰਦ ਨੂੰ ਇਕ
ਸਮਾਨ ਦਰਜਾ ਦਿੱਤਾ, ਤੇ ਧੀਆਂ ਨੂੰ
ਜਮਦਿਆਂ ਹੀ ਮਾਰਨ ਦਾ ਵੀ ਵਿਰੋਧ ਕੀਤਾ।
ਜੋਤੀ ਜੋਤਿ :- ਭਾਦੋਂ ਸੁਦੀ 14, ਸੰਮਤ 1631 (1 ਸਤੰਬਰ, 1574) ਨੂੰ ਗੁਰੂ ਅਮਰਦਾਸ
ਜੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੋਂਪ ਕੇ ਗੋਇੰਦਵਾਲ ਵਿਖੇ ਜੋਤੀ ਜੋਤਿ ਸਮਾ ਗਏ ।
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
Post a Comment